ਮੌਸਮ ਵਿੱਚ ਹੋਇਆ ਬਦਲਾ ਕਿਸਾਨਾ ਦੇ ਚਹਿਰਿਆ ਤੇ ਛਾਈ ਉਦਾਸੀ
ਬੀਤੇ ਕਈ ਦਿਨਾਂ ਤੋਂ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਪਰ ਅੱਜ ਸਵੇਰ ਤੋਂ ਹੀ ਪੂਰੇ ਪੰਜਾਬ ‘ਚ ਬੱਦਲ ਛਾਏ ਹੋਏ ਹਨ।ਜਿੱਥੇ ਆਮ ਜਨਤਾ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ, ਉੱਥੇ ਹੀ ਕਿਸਾਨਾਂ ਦੇ ਸਾਹ ਸੂੱਕ ਗਏ ਹਨ। ਕਣਕ ਦੀ ਫਸਲ ਹੁਣ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਹੈ ਤੇ ਕਈ ਇਲਾਕਿਆਂ ‘ਚ ਇਸ ਦੀ ਵਾਢੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਅਜਿਹੇ ‘ਚ ਮੌਸਮ ਦੇ ਬਦਲੇ ਮਿਜਾਜ਼ ਨੇ ਉਨ੍ਹਾਂ ਦੇ ਚਿਹਰੇ ‘ਤੇ ਚਿੰਤਾਂ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਜੇਕਰ ਹੁਣ ਮੀਂਹ ਪਿਆ ਤਾਂ ਪੱਕੀ ਹੋਈ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਵੇਗਾ।
ਜਗਜੀਤ ਸਿੰਘ
Adv.Associate
ਦਿੱਲੀ ਕ੍ਰਾਈਮ ਪ੍ਰੈਸ
Post Visitors:90