ਪਟਿਆਲਾ (ਜਗਜੀਤ ਸਿੰਘ) ਪਟਿਆਲਾ ਵਿਚ ਜਨਮ ਦਿਨ ਮੌਕੇ ਕੇਕ ਖਾਣ ਨਾਲ ਹੋਈ ਬੱਚੀ ਦੀ ਮੋਤ ਦੇ ਮਾਮਲੇ ਤੋਂ ਬਾਅਦ ਹੁਣ ਪਟਿਆਲਾ ਵਿੱਚ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਡੇਢ ਸਾਲ ਦੀ ਧੀ ਨੇ ਤਾਰੀਕ ਖਤਮ ਹੋ ਚੁੱਕੀ ਚਾਕਲੇਟ ਖਾਣ ਨਾਲ ਹਾਲਤ ਵਿਗੜ ਗਈ ਅਤੇ ਉਸਨੂੰ ਖੂਨ ਦੀਆਂ ਉਲਟੀਆਂ ਲੱਗ ਗਈਆਂ।ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪਰਿਵਾਰ ਦੇ ਵਿਰੋਧ ਤੋਂ ਬਾਅਦ ਸਿਹਤ ਵਿਭਾਗ ਨੇ ਦੁਕਾਨ ਦਾ ਦੌਰਾ ਕੀਤਾ, ਨਰਾਇਣ ਸਿੰਘ ਐਂਡ ਸੰਨਜ਼ ਫਲੋਰ ਮਿੱਲ ਤੋਂ ਸੈਂਪਲ ਲਏ ਅਤੇ ਕੁਝ ਤਾਰੀਕ ਲੱਗ ਚੁੱਕੀਆਂ ਵਸਤੂਆਂ ਬਰਾਮਦ ਕੀਤੀਆਂ। ਮਾਮਲੇ ਦੀ ਜਾਂਚ ਚੱਲ ਰਹੀ ਹੈ|
ਜਗਜੀਤ ਸਿੰਘ
Adv.Associate
ਦਿੱਲੀ ਕ੍ਰਾਈਮ ਪ੍ਰੈਸ
9517204199
Post Visitors:102