ਮਾਊਂਟ ਅਮਾ ਡਬਲਾਮ ਫਤਿਹ ਕਰਨ ਤੋਂ ਬਾਅਦ ਪਿੰਡ ਚਹਿਲ ਪੁੱਜੀ ‘ਸੁੱਖੀ ਬੱਲ’ ਦਾ ਗੁਰੂਦੁਆਰਾ ਸ੍ਰੀ ਨਾਨਕ ਸਰ ਸਾਹਿਬ ਚਹਿਲ ਦੀ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਨੇ ਵਿਸ਼ੇਸ਼ ਸਨਮਾਨ ਕੀਤਾ
ਭਾਦਸੋਂ 25 ਅਪ੍ਰੈਲ(ਜਗਜੀਤ ਸਿੰਘ ਕੈਂਥ) – ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਹਿਲ ਦੀ ਜੰਮਪਲ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿੱਚ ਸਥਿਤ ਅਮਾ ਡਬਲਾਮ ਚੋਟੀ ਨੂੰ ਫਤਿਹ ਕਰਨ ਤੋਂ ਬਾਅਦ ਆਪਣੇ ਪਿੰਡ ਚਹਿਲ ਪਹੁੰਚੀ। ਚਹਿਲ ਪਹੁੰਚਣ ਤੇ ਸੁੱਖੀ ਬੱਲ ਦਾ ਗੁਰੂਦੁਆਰਾ ਸ਼੍ਰੀ ਨਾਨਕ ਸਰ ਸਾਹਿਬ ਦੀ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਨੇ ਭਰਵਾਂ ਸਵਾਗਤ ਅਤੇ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ। ਇਸ ਦੋਰਾਨ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੁੱਖੀ ਬੱਲ ਨੇ ਦੱਸਿਆ ਕਿ ਅਜਿਹਾ ਕਰਕੇ ਉਸਨੇ ਮਾਊਂਟ ਅਮਾ ਡਬਲਾਮ ਸਰ ਕਰਨ ਵਾਲੀ ਪਹਿਲੀ ਪੰਜਾਬਣ ਤੇ ਦੇਸ਼ ਦੀ 6ਵੀਂ ਕੁੜੀ ਹੋਣ ਦਾ ਮਾਣ ਹਾਸਲ ਕੀਤਾ ਹੈ ।ਮਾਊਂਟ ਅਮਾ ਡਬਲਾਮ ਵਿੱਚ 6812 ਮੀਟਰ ਅਤੇ 22350 ਫੁੱਟ ਦੀ ਸਿੱਧੀ ਚੜ੍ਹਾਈ ਚੜ੍ਹਨ ਦਾ ਇਹ ਕਾਰਨਾਮਾ ਬੀਤੀ 15 ਅਪ੍ਰੈਲ 2026 ਨੂੰ ਕਰ ਕੇ ਦਿਖਾਇਆ ਹੈ ਜਿੱਥੇ ਉਸਦੇ ਗਾਈਡ ਸਾਂਗੇ ਸ਼ੇਰਪਾ ਦੀ ਟੀਮ ਨੇ ਉਸਦੀ ਮੱਦਦ ਕੀਤੀ ਤੇ ਇਸ ਪੂਰੀ ਚੜ੍ਹਾਈ ਲਈ 21 ਦਿਨ ਦੇ ਕਰੀਬ ਵਕਤ ਲੱਗਿਆ। ਅਮਾ ਡਬਲਾਮ ਚੋਟੀ ਉੱਤੇ ਮੈਂ ਚਿੱਟੀ ਚੁੰਨੀ ਲਹਿਰਾ ਕੇ ਕਿਹਾ ਕਿ ‘ਇਹ ਚੁੰਨੀ ਮੇਰੇ ਪੰਜਾਬ ਦੀ ਨਿਸ਼ਾਨੀ ਹੈ।ਮੇਰੇ ਪੰਜਾਬ ਲਈ,ਮੇਰੀ ਪੰਜਾਬੀਅਤ ਲਈ ਤੇ ਸਾਰੀਆਂ ਦੁਨੀਆਂ ਦੀਆਂ ਔਰਤਾਂ ਲਈ ਮੈਂ ਇਹ ਚੋਟੀ ਸਰ ਕੀਤੀ ਹੈ।ਮੈਂ ਪੰਜਾਬ ਵਿੱਚ ਜੰਮੀ,ਪੰਜਾਬ ਨੂੰ ਬਲੌਂਗ ਕਰਦੀ ਹਾਂ, ਮੇਰਾ ਦਿਲ ਹਮੇਸ਼ਾ ਪੰਜਾਬ ਵਿੱਚ ਰਹੂਗਾ ਮੈਂ ਜਿੱਥੇ ਮਰਜੀ ਵਸਦੀ ਰਹਾਂ । ਚਿੱਟੀ ਬਰਫ਼ ਵਿੱਚ ਲਹਿਰਾਈ ਇਹ ਚਿੱਟੀ ਚੁੰਨੀ ਸਾਰੀ ਦੁਨੀਆਂ ਲਈ ਸਾਂਤੀ ਦਾ ਪ੍ਰਤੀਕ ਹੈ ।ਇਸ ਮੌਕੇ ਗ੍ਰੰਥੀ ਮਹਿੰਦਰ ਸਿੰਘ, ਗੁਰਦੁਆਰਾ ਪ੍ਰਧਾਨ ਤੇਜਿੰਦਰ ਸਿੰਘ ਪੰਧੇਰ,ਹਰਮੇਲ ਸਿੰਘ, ਭੁਪਿੰਦਰ ਸਿੰਘ, ਜੋਰਾ ਸਿੰਘ ਲੰਬੜਦਾਰ,ਭੁਪਿੰਦਰ ਸਿੰਘ ਡੱਡੀ, ਰਾਮ ਸਿੰਘ ਪੰਧੇਰ, ਬਿਕਰਮਜੀਤ ਸਿੰਘ ਸੋਨੂ,ਅਵਤਾਰ ਸਿੰਘ ਗਰੇਵਾਲ, ਮਨਦੀਪ ਸਿੰਘ ਪੰਧੇਰ, ਸੁਖਜੀਵਨ ਸਿੰਘ,ਮਨਜੀਤ ਸਿੰਘ ਜੀਤੀ,ਗੁਰਪ੍ਰੀਤ ਸਿੰਘ ਗੋਪੀ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ,ਧਰਮਿੰਦਰ ਸਿੰਘ, ਹਰਜੀਤ ਸਿੰਘ ਜੀਤੀ,ਗੁਰਿੰਦਰ ਸਿੰਘ ਗਿੰਦੀ,ਆਦਿ ਪਰਿਵਾਰਕ ਮੈਂਬਰ ਤੇ ਨਗਰ ਨਿਵਾਸੀ ਹਾਜ਼ਰ ਸਨ।


